ਈ.ਪੀ.ਏ ( ਇੰਟਰਟੇਨਮੈਂਟ ਪ੍ਰੈਸ ਐਸੋਸੀਏਸ਼ਨ ਰਜ਼ਿ ) ਵੱਲੋਂ ਸ਼ਲਬੀ ਹਸਪਤਾਲ ਨਾਲ ਮਿਲਕੇ ਲਗਾਇਆ ਫਰੀ ਚੈਕਅਪ ਕੈਂਪ

ਈ.ਪੀ.ਏ ( ਇੰਟਰਟੇਨਮੈਂਟ ਪ੍ਰੈਸ ਐਸੋਸੀਏਸ਼ਨ ਰਜ਼ਿ ) ਵੱਲੋਂ ਸ਼ਲਬੀ ਹਸਪਤਾਲ ਨਾਲ ਮਿਲਕੇ ਲਗਾਇਆ ਫਰੀ ਚੈਕਅਪ ਕੈਂਪ
ਮਾਹਿਰ ਡਾਕਟਰਾਂ ਨੇ ਵੱਖ ਵੱਖ ਵਿਸ਼ਿਆਂ ਤੇ ਕੀਤੀ ਚਰਚਾ
ਮੋਹਾਲੀ:23 ਜੁਲਾਈ 2025-ਅੱਜ ਮੋਹਾਲੀ ਦੇ ਸ਼ਲਬੀ ਮਲਟੀਸਪੈਸ਼ਲਟੀ ਹਸਪਤਾਲ ਵਿੱਚ ਇੰਟਰਟੇਨਮੈਂਟ ਪ੍ਰੈਸ ਐਸੋਸੀਏਸ਼ਨ ਵੱਲੋਂ ਮਿਲਕੇ ਪੱਤਰਕਾਰਾਂ ਲਈ ਮੁਫਤ ਚੈਕਅਪ ਕੈਂਪ ਦਾ ਅਯੋਜਨ ਕੀਤਾ ਗਿਆ ਗਿਆ ਜਿਸ ਵਿੱਚ ਲੱਗਭੱਗ 30 ਦੇ ਕਰੀਬ ਟੀਵੀ ਚੈਨਲ,ਵੈਬ ਪੋਰਟਲ,ਆਨਲਾਈਨ ਨਿਊਜ਼ ਪੇਪਰਾਂ ਦੇ ਪੱਤਰਕਾਰ ਹਾਜ਼ਿਰ ਹੋਏ ਅੱਜ ਦੇ ਇਸ ਕੈਂਪ ਵਿੱਚ ਸੀਨੀਅਰ ਸਲਾਹਕਾਰ ਸਰਜੀਕਲ ਡਾ ਅਸ਼ਵਨੀ ਸਚਦੇਵਾ,ਦਿਲ ਦੇ ਰੋਗਾ ਦੇ ਮਾਹਿਰ ਡਾਕਟਰ ਅਰਵਿੰਦ ਕੌਲ,ਸਲਾਹਕਾਰ ਨਿਊਰੋ ਸਰਜਨ ਡਾ ਰਾਕੇਸ਼ ਰੇਧੂ ਹਾਜ਼ਿਰ ਸਨ ਜਿਹਨਾਂ ਨੇ ਅਪਣੇ ਮੈਡੀਕਲ ਦੇ ਤਜ਼ਰਬੇ ਸਾਂਝੈ ਕੀਤੇ ਇਸ ਮੌਕੇ ਤੇ ਸ਼ਲਬੀ ਮਲਟੀਸਪੈਸ਼ਲਟੀ ਹਸਪਤਾਲ, ਮੋਹਾਲੀ ਦੀ ਓਂਕੋਲੋਜੀ ਸਰਜਰੀ ਟੀਮ ਨੇ ਆਪਣੀ ਉੱਤਮ ਸਰਜਨਕਲਾ ਅਤੇ ਸਮੇਂ-ਸਿਰ ਫੈਸਲੇ ਲੈਣ ਦੀ ਸਮਰੱਥਾ ਰਾਹੀਂ 54 ਸਾਲਾ ਰਜਿੰਦਰ ਕੌਰ ਦੇ ਇਕ ਵਿਲੱਖਣ ਅਤੇ ਅੱਗੇ ਵਧੇ ਹੋਏ ਪੇਟ ਦੇ ਕੈਂਸਰ ਦਾ ਸਫਲ ਇਲਾਜ ਕੀਤਾ। ਇਸ ਕੈਂਪ ਦੌਰਾਨ ਹਾਰਟ ਸਰਜਨ ਡਾਕਟਰ ਅਰਵਿੰਦ ਕੌਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਦਿਲ ਦੀਆਂ ਬਿਮਾਰੀਆਂ ਵਿਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ ਤੇ ਇਹ ਵਾਧਾ ਦਿਨ ਪ੍ਰਤੀ ਦਿਨ ਵਧ ਰਿਹਾ ਹੈ ਅੱਜ ਲੋੜ ਹੈ ਸਾਨੂੰ ਅਪਣੀ ਜੀਵਨ ਸ਼ੈਲੀ ਬਦਲਨ ਦੀ ਤਾਂ ਹੀ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ ਇਸ ਕੈਂਪ ਵਿੱਚ ਨਿਊਰੋ ਸਰਜਨ ਡਾ ਰਾਕੇਸ਼ ਰੇਧੂ ਨੇ ਕਿਹਾ ਕਿ ਅੱਜ ਸਟਰੈਸ ਲੈਵਲ ਜਾਇਦਾ ਹੈ ਇਸੇ ਕਰਕੇ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ ਉਹਨਾਂ ਕਿਹਾ ਕਿ ਸ਼ਲਬੀ ਹਸਪਤਾਲ ਮੋਹਾਲੀ ਉੱਚ ਪੱਧਰੀ ਇਲਾਜ, ਰੋਬੋਟਿਕ ਸਰਜਰੀ ਅਤੇ ਐਕਸਪਿਰਟ ਓਂਕੋਲੋਜੀ ਟੀਮ ਰਾਹੀਂ ਪੂਰਬੀ ਭਾਰਤ ਵਿੱਚ ਕੈਂਸਰ ਇਲਾਜ ਦੇ ਇੱਕ ਮਾਰਕ ਦਰਸ਼ਕ ਕੇਂਦਰ ਵਜੋਂ ਉਭਰ ਰਿਹਾ ਹੈ।ਇਸ ਦੇ ਨਾਲ ਨਾਲ ਈ.ਪੀ.ਏ ਟੀਮ ਵੱਲੋਂ ਡਾਕਟਰਾਂ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ ,ਸੰਸਥਾਂ ਦੇ ਪ੍ਰਧਾਨ ਕੁਲਵੰਤ ਗਿੱਲ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਦਿਨ ਰਾਤ ਕੰਮ ਕਰਦਾ ਹੈ ਇਸੇ ਲਈ ਉਹਨਾਂ ਦੀ ਸੇਹਤ ਠੀਕ ਹੋਣੀ ਲਾਜਮੀ ਹੈ ਤੇ ਅੱਜ ਇਸੇ ਲਈ ਸ਼ਲਬੀ ਹਸਪਤਾਲ ਨਾਲ ਮਿਲਕੇ ਇਸ ਕੈਂਪ ਦਾ ਅਯੋਜਨ ਕੀਤਾ ਗਿਆ ਹੈ ਇਸ ਮੈਡੀਕਲ ਕੈਂਪ ਨੂੰ ਸਿਰੇ ਚੜਾਉਣ ਵਿੱਚ ਸਮਾਜ ਸੇਵੀ ਹਰਿੰਦਰ ਪਾਲ ਸਿੰਘ ਹੈਰੀ,ਸ ਸੋਹਣ ਸਿੰਘ ਏ.ਜੀ.ਐਮ ਸ਼ਲਬੀ ਹਸਪਤਾਲ ਦਾ ਸਹਿਯੋਗ ਰਿਹਾ ਇਸ ਖਾਸ ਮੌਕੇ ਤੇ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਇਸ ਖਾਸ ਮੌਕੇ ਤੇ ਸ਼੍ਰੀ ਗਲੈਡਵਿਨ ਸੰਦੀਪ ਨਈਅਰ, ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਸਰਜਰੀ ਟੀਮ ਦੇ ਉਤਕ੍ਰਿਸ਼ਟ ਕੰਮ ਲਈ ਧੰਨਵਾਦ ਦਿੱਤਾ ਅਤੇ ਪੱਤਰਕਾਰਾਂ ਤੇ ਮੀਡੀਆ ਦੇ ਸਹਿਯੋਗ ਲਈ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਉਹ ਹਮੈਸ਼ਾ ਮੀਡੀਆ ਦੇ ਨਾਲ ਹਨ ਤੇ ਉਹਨਾਂ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਸ਼ਲਬੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਹਮੇਸ਼ਾ ਮਦਦ ਕਰਨ ਲਈ ਤਿਆਰ ਹੈ ਇਸ ਕੈਂਪ ਵਿੱਚ ਈ.ਪੀ.ਏ ਦੇ ਚੇਅਰਮੈਂਨ ਜਸ਼ਨ ਗਿੱਲ,ਖਜ਼ਾਨਚੀ ਦਿਨੇਸ਼ ਕੁਮਾਰ,ਸੀਨੀਅਰ ਮੀਤ ਪ੍ਰਧਾਨ ਸੰਦੀਪ ਜੋਸ਼ੀ,ਮੀਤ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ ,ਸਰਪਰੱਸਤ ਸ ਜਗਤਾਰ ਸਿੰਘ ਭੂੱਲਰ,ਮੀਤ ਪ੍ਰਧਾਨ ,ਜਨਰਲ ਸੈਕਟਰੀ ਤੇਜਿੰਦਰ ਕੌਰ,ਮੀਤ ਪ੍ਰਧਾਨ ਰਮਨਦੀਪ ਸਿੰਘ,ਮੀਤ ਪ੍ਰਧਾਨ ਆਰ.ਬੀ.ਜੇ ਚੌਹਾਨ,ਸਟੇਜ਼ ਸਕੱਤਰ ਸ਼ਿਵਮ ਮਹਾਜਨ,ਮੀਤ ਪ੍ਰਧਾਨ ਸੰਦੀਪ ਕੰਬੋਜ ,ਪ੍ਰੈਸ ਸੈਕਟਰੀ ਮਨਪ੍ਰੀਤ ਔਲਖ,ਮੁੱਖ ਸਲਾਹਕਾਰ ਨਿਰੰਜਨ ਲਹਿਲ,ਚੇਅਰਮੈਨ ਸਵਾਗਤੀ ਕਮੇਟੀ ਹਰਜਿੰਦਰ ਸਿੰਘ ਜਵੰਦਾ,ਮੀਤ ਪ੍ਰਧਾਨ ਮਨਿੰਦਰ ਸਿੰਘ,ਇੰਦਰਜੀਤ ਸਿੰਘ,ਸਲਾਹਕਾਰ ਕੁਲਬੀਰ ਕਲਸੀ,ਸਵਾਗਤੀ ਕਮੇਟੀ ਦੇ ਸੀਨੀਅਰ ਮੈਂਬਰ ਅਮਨ,ਮੈਂਬਰ ਸਿਮਰਨਜੀਤ ਸਿੰਘ,ਮੈਂਬਰ ਪ੍ਰਭਜੋਤ ਸਿੰਘ,ਮੈਂਬਰ ਮਨਪ੍ਰੀਤ ਖੁੱਲਰ,ਮੈਂਬਰ ਹਿੰਮਤ ਥਿੰਦ,ਮੈਂਬਰ ਰੋਹਿਤ ਬਜਾਜ,ਮੈਂਬਰ ਸ਼ਰਾਸ਼,ਮੈਂਬਰ ਸੁਮਿਤ ਖੰਨਾ, ਸੀਨੀਅਰ ਪੱਤਰਕਾਰ ਪ੍ਰਵੇਸ਼ ਚੌਹਾਨ,ਪੱਤਰਕਾਰ ਸ਼ਫਤਿਰ ਰਹਿਮਾਨ,ਸੀਨੀਅਰ ਪੱਤਰਕਾਰ ਪ੍ਰਦੀਪ ਕੁਮਾਰ ਸ਼ਰਮਾ , ਪੱਤਰਕਾਰ ਬੀਨੂ ਸ਼ਰਮਾ ਹਾਜ਼ਿਰ ਸਨ,ਚੇਅਰਮੈਨ ਜਸ਼ਨ ਗਿੱਲ ਨੇ ਕਿਹਾ ਕਿ ਇੰਟਰਟੇਨਮੈਂਟ ਪ੍ਰੈਸ ਐਸੋਸੀਏਸ਼ਨ ਹਮੇਸ਼ਾ ਮਾਨਵਤਾ ਦੀ ਸੇਵਾ ਲਈ ਕੰਮ ਕਰਦਾ ਰਹੇਗਾ