ਅਲੋਪ ਹੁੰਦੇ ਜਾ ਰਹੇ ਰਿਸ਼ਤਿਆਂ ਨੂੰ ਮੁੜ ਜਿਉਂਦਾ ਕਰੇਗੀ ਫਿਲਮ “ ਮੇਰੀ ਪਿਆਰੀ ਦਾਦੀ “

ਦਾਦੀ ਪੋਤੇ ਦੇ ਰਿਸ਼ਤਿਆਂ ਨੂੰ ਦਰਸਾਂਉਦੀ ਫਿਲਮ ਹੈ ਮੇਰੀ ਪਿਆਰੀ ਦਾਦੀ ਅੱਜ ਦੇ ਅਜੋਕੇ ਸਮੇਂ ਵਿੱਚ ਇਹ ਰਿਸ਼ਤੇ ਅਲੋਪ ਹੋ ਰਹੇ ਹਨ ਇਸੇ ਕਰਕੇ ਸਾਡੀ ਨੌਜਵਾਨ ਪੀੜੀ ਕਦਰਾ ਕੀਮਤਾਂ ਗੁਆ ਚੁੱਕੀ ਹੈ ਇਹਨਾਂ ਕਦਰਾਂ ਕੀਮਤਾਂ ਨੂੰ ਮੁੜ ਤੋਂ ਜਿਊਂਦਾ ਰੱਖਣ ਲਈ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਤਾਜ ਨੇ ਇਕ ਬੇਤਰਹੀਨ ਉਪਰਾਲਾ ਕੀਤਾ ਹੈ ਤੇ ਇਕ ਅਜਿਹੀ ਫਿਲਮ ਤਿਆਰ ਕੀਤੀ ਹੈ ਜਿਸ ਵਿੱਚ ਇਸੇ ਰਿਸ਼ਤੇ ਨੂੰ ਦਰਸਾਇਆ ਗਿਆ ਹੈ ਫਿਲਮ ਵਿਚਲਾ ਦਾਦੀ ਦਾ ਰੋਲ ਨਿਰਮਲ ਰਿਸ਼ੀ ਵੱਲੋਂ ਨਿਭਾਇਆ ਗਿਆ ਹੈ ਤੇ ਪੋਤੇ ਦੇ ਕਿਰਦਾਰ ਵਿਚ ਫਤਿਹਵੀਰ ਨਿਭਾ ਰਹੇ ਹਨ “ ਮੇਰੀ ਪਿਆਰੀ ਦਾਦੀ “ ਫਿਲਮ ਦੀ ਟੀਮ ਗਿਲਕੋ ਇੰਟਰਨੈਸ਼ਨਲ ਸਕੂਲ ਵਿੱਚ ਆਈ ਜਿਥੇ ਟੀਮ ਨੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਫਿਲਮ ਦੀ ਟੀਮ ਵਿਚੋਂ ਸੁੱਖੀ ਚਾਹਲ, ਬਲਜੀਤ ਬਾਵਾ , ਬਲਜਿੰਦਰ ਬ੍ਰਿਜੇਸ਼,ਫਤਿਹ ਸਿੰਘ,ਟਵਿੰਂਕਲ ਮਹਾਜਨ ,ਮਨਪ੍ਰੀਤ ਮਨੀ,ਵਿਸ਼ੂ ਖੇਤੀਆ ਹਾਜਿਰ ਸਨ ਸਕੁਲ ਦੀ ਪਿੰ੍ਰਸੀਪਾਲ ਸ਼੍ਰੀਮਤੀ ਕ੍ਰਿਤਕਾ ਕੌਸ਼ਲ ਨੇ ਫਤਿਹਵੀਰ ਨੂੰ ਫੁੱਲਾਂ ਦਾ ਗੁਲਦਸਤਾ ਦੇਕੇ ਸਵਾਗਤ ਕੀਤਾ ਦਰਅਸਲ ਫਤਿਹਵੀਰ ਗਿਲਕੋ ਇੰਟਰਨੈਸ਼ਨਲ ਸਕੂਲ ਦਾ ਹੀ ਵਿਦਿਆਰਥੀ ਹੈ ਤੇ ਬੱਚਿਆਂ ਵਿੱਚ ਕਾਫੀ ਉਤਸ਼ਾਹ ਹੈ ਫਿਲਮ ਮੇਰੀ ਪਿਆਰੀ ਦਾਦੀ 11 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰੀਲੀਜ ਹੋਣ ਜਾ ਰਹੀ ਹੈ ਇਸ ਫਿਲਮ ਵਿਚਲਾ ਸਾਜ ਤੇ ਗੀਤ ਲਿਖੇ ਹਨ ਨਾਮਵਰ ਲੇਖਕ,ਮਿਊਜਿਕ ਡਾਇਰੈਕਟਰ ਤੇ ਗਾਇਕ ਹੈਪੀ ਰਾਏ ਕੋਟੀ ਨੇ,ਪੰਜਾਬੀ ਫਿਲਮ ਮੇਰੀ ਪਿਆਰੀ ਦਾਦੀ ਦੇ ਨਿਰਮਾਤਾ ਹਨ ਤੇਜਿੰਦਰ ਸਿੰਘ ਤੇ ਸਹਿ ਨਿਰਮਾਤਾ ਹਨ ਰਮਧਨ ਧੀਮਾਨ ਫਿਲਮ ਵਿੱਚ ਬਤੌਰ ਸਿਨੇਮਾਟੂਗ੍ਰਾਫਰ ਕੇ ਸੁਨੀਲ ਨੇ ਫਿਲਮ ਨੂੰ ਅਪਣੇ ਕੈਮਰੇ ਵਿੱਚ ਬੰਦ ਕੀਤਾ ਹੈ ਤੇ ਪੂਰੇ ਭਾਰਤ ਵਿੱਚ ਵਾਈਟਹਿਲ ਕੰਪਣੀ ਰੀਲੀਜ਼ ਕਰ ਰਹੀ ਹੈ ਤੇ ਡਿਜੀਟਲ ਰੀਲੀਜ਼ ਦਾ ਕੰਮ ਅਨੰਦ ਮਿਊਜਿਕ ਦੇ ਹਿੱਸੇ ਆਇਆ ਹੈ ,ਨਿਰਦੇਸ਼ਕ ਤਾਜ ਤੇ ਅਦਾਕਾਰ ਸੁੱਖੀ ਚਾਹਲ ਨੇ ਕਿਹਾ ਕਿ ਫਿਲਮ ਦਰਸ਼ਕ ਜਰੂਰ ਪਸੰਦ ਕਰਨਗੇ